ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿੱਚ ਬਣੀ ਜੇਲ ਵਿੱਚੋਂ ਰੋਜ਼ਾਨਾ ਨਸ਼ੀਲੇ ਪ੍ਰਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਏ । ਇਸ ਸਭ ਦੇ ਚਲਦੇ ਜੇਲ੍ਹ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹੋਏ ਇੱਕ ਜੇਲ ਗਾਰਡ ਨੂੰ ਸਥਾਨਕ ਪੁਲਿਸ ਵੱਲੋ ਕਾਬੂ ਕੀਤਾ ਗਿਆ ਏ। ਜਾਣਕਾਰੀ ਮੁਤਾਬਿਕ ਜੇਲ ਗਾਰਡ ਆਪਣੇ ਨਾਲ ਬੀੜੀਆ ਦੇ ਬੰਡਲ, ਤੰਬਕੂ ਦੀਆਂ ਪੁੜੀਆ ਅਤੇ ਹੋਰ ਨਸ਼ੀਲੀਆਂ ਵਸਤਾਂ ਜੇਲ ਅੰਦਰ ਲੈਕੇ ਜਾਂਦਾ ਸੀ ਅਤੇ ਮਹਿੰਗੇ ਮੁੱਲ ‘ਤੇ ਕੈਦੀਆਂ ਨੂੰ ਸਪਲਾਈ ਕਰਦਾ ਸੀ। ਪਰ ਪੁਲਿਸ ਦੀ ਮੁਸਤੈਦੀ ਕਰਕੇ ਇਸ ਗਾਰਡ ਨੂੰ ਰੰਗੇ ਹੱਥੀਂ ਫੜ ਲਿਆ …ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋ ਮਾਮਲਾ ਦਰਜ ਕਰ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਏ।
ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਇੱਕ ਵਾਰ ਫਿਰ ਜੇਲ੍ਹ ਦੇ ਪ੍ਰਬੰਧਾਂ ਤੇ ਸਵਾਲ ਉਠਦੇ ਦਿਖਾਈ ਦੇ ਰਹੇ ਨੇ …ਇਸ ਤੋਂ ਪਹਿਲਾਂ ਵੀ ਜੇਲ੍ਹ ਵਿੱਚੋਂ ਮੋਬਾਈਲ ਫੋਨ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ….