ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ ਕੀਤੀ ਗਈ, ਇਸ ਛਾਪੇਮਾਰੀ ਦੌਰਾਨ ਕਈ ਬੱਸਾਂ ਦੇ ਡਰਾਈਵਰਾਂ ਕੋਲ ਪਰਮਿਟ ਨਹੀਂ ਸਨ….ਜਿਸ ਤੋਂ ਬਾਅਦ ਭੁੱਲਰ ਨੇ ਇਹਨਾਂ ਬੱਸ ਓਪਰੇਟਰਾਂ ਖਿਲਾਫ ਕਾਰਵਾਈ ਦੀ ਗੱਲ ਕਹੀ ਏ …. ਭੁੱਲਰ ਨੇ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਬੱਸਾਂ ਦਾ ਟੈਕਸ ਨਾ ਦਿੱਤਾ ਤਾਂ ਉਸ ਦਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਰੈਵਿਿਨਊ ਇੱਕਠਾ ਕਰਨਾ ਏ ਤਾਂ ਸਾਨੂੰ ਅਜਿਹੇ ਸਖ਼ਤ ਕਦਮ ਚੁੱਕਣੇ ਪੈਣਗੇ।ਇਸ ਮੌਕੇ ਜਦੋਂ ਭੁੱਲਰ ਨੇ ਸਿਟੀ ਸੈਂਟਰ ਨੇੜੇ ਛਾਪੇਮਾਰੀ ਕੀਤੀ, ਤਾਂ ਉੱਥੇ ਇੱਕ ਪੁਲਿਸ ਮੁਲਾਜ਼ਮ ‘ਤੇ ਟਰਾਂਸਪੋਰਟਰਾਂ ਨੇ ਰਿਸ਼ਵਤ ਲੈਕੇ ਬੱਸਾਂ ਚਲਾਉਣ ਦੀ ਪਰਮਿਸ਼ਨ ਦੇਣ ਦੇ ਇਲਜ਼ਾਮ ਲਗਾਏ … ਇਸ ਮੁਲਾਜਮ ਨੂੰ ਟਰਾਂਸਪੋਰਟ ਮੰਤਰੀ ਵੱਲੋਂ ਤੁਰੰਤ ਮੌਕੇ ‘ਤੇ ਸੱਦ ਕੇ ਉਸ ਖ਼ਿਲਾਫ਼ ਵਿਜੀਲੈਂਸ ਵੱਲੋਂ ਕਾਰਵਾਈ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਲਾਜ਼ਮ ਖ਼ਿਲਾਫ਼ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾਵੇਗੀ, ਜੇਕਰ ਇਹ ਮੁਲਾਜ਼ਮ ਦੋਸ਼ੀ ਪਾਈਆਂ ਜਾਂਦਾ ਹੈ ਤਾਂ ਇਸ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।