Skip to content
ਫੇਸਬੁੱਕ ਦੀ ਪੈਰੇਂਟ ਕੰਪਨੀ ਮੇਟਾ ਪਲੇਟਫਾਰਮ ਨੇ ਇੱਕ ਝਟਕੇ ਵਿੱਚ 11,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਮਾੜੇ ਵਿੱਤੀ ਨਤੀਜਿਆਂ, ਵਧਦੇ ਖਰਚਿਆਂ ਅਤੇ ਕਮਜ਼ੋਰ ਵਿਗਿਆਪਨ ਬਾਜ਼ਾਰ ਦੇ ਚੱਲਦੇ ਉਹ ਆਪਣੇ 13 ਫੀਸਦੀ ਕਰਮਚਾਰੀਆਂ ਜਾਂ 11,000 ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਸਾਲ 2022 ਵਿੱਚ ਕਿਸੇ ਤਕਨੀਕੀ ਕੰਪਨੀ ਦੁਆਰਾ ਇਹ ਸਭ ਤੋਂ ਵੱਡੀ ਛਾਂਟੀ ਹੈ। ਮੇਟਾ ਨੇ ਕਿਹਾ ਹੈ ਕਿ ਕੰਪਨੀ ਆਉਣ ਵਾਲੇ ਦਿਨਾਂ ਵਿੱਚ ਨਵੇਂ ਕਰਮਚਾਰੀਆਂ ਦੀ ਭਰਤੀ ਨਹੀਂ ਕਰੇਗੀ।