• ਸੋਮ.. ਜੂਨ 5th, 2023

Ukraine Russia Conflict ਜੰਗ ‘ਤੇ ਜਾਣ ਤੋਂ ਪਹਿਲਾਂ ਬੇਟੀ ਨੂੰ ਮਿਲਿਆ ਪਿਤਾ

Bynews

ਫਰ. 25, 2022 ,
Ukraine Russia Conflict | ਜੰਗ 'ਤੇ ਜਾਣ ਤੋਂ ਪਹਿਲਾਂ ਬੇਟੀ ਨੂੰ ਮਿਲਿਆ ਪਿਤਾ

ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਐਲਾਨ ਤੋਂ ਬਾਅਦ ਰੂਸੀ ਫੌਜ ਨੇ ਯੂਕਰੇਨ ‘ਤੇ ਹਮਲਾ ਕਰ ਦਿੱਤਾ। ਯੂਕਰੇਨ ਦੀ ਰਾਜਧਾਨੀ ਕੀਵ ‘ਚ ਕਈ ਥਾਵਾਂ ‘ਤੇ ਧਮਾਕੇ ਕੀਤੇ ਗਏ ਨੇ। ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਏ। ਰੂਸ ਦਾ ਦਾਅਵਾ ਏ ਕਿ ਉਨ੍ਹਾਂ ਨੇ ਯੂਕਰੇਨ ਦੇ ਏਅਰ ਡਿਫੈਂਸ ਸਿਸਟਮ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਏ।

ਅਜਿਹੇ ‘ਚ ਯੁੱਧ ਦੇ ਹਾਲਾਤ ‘ਚ ਯੂਕਰੇਨ ਦੇ ਨਾਗਰਿਕਾਂ ਨੂੰ ਫੌਜ ‘ਚ ਭਰਤੀ ਕੀਤਾ ਜਾ ਰਿਹਾ ਏ।ਰੂਸ ਦੇ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਵੀਡੀਓ ਵਾਇਰਲ ਹੋ ਰਹੇ ਨੇ। ਕੁਝ ਵੀਡੀਓ ‘ਚ ਰੂਸ ਦੁਆਰਾ ਮਚਾਈ ਗਈ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਏ ਤਾਂ ਕੁਝ ਵੀਡੀਓ ‘ਚ ਲੋਕ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦਾ ਇੰਤਜ਼ਾਮ ਕਰਦੇ ਨਜ਼ਰ ਆ ਰਹੇ ਨੇ। ਅਜਿਹਾ ਹੀ ਇਕ ਵੀਡੀਓ ਯੂਕਰੇਨ ਦੇ ਬਾਪ-ਬੇਟੀ ਦਾ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਏ। ਵੀਡੀਓ ‘ਚ ਇੱਕ ਸ਼ਖ਼ਸ ਜੰਗ ਤੇ ਜਾਣ ਤੋਂ ਪਹਿਲਾਂ ਆਪਣੀ ਬੇਟੀ ਤੇ ਫੈਮਲੀ ਨੂੰ ਗੁੱਡ ਬਾਏ ਕਰਦਾ ਹੋਇਆ ਨਜ਼ਰ ਆ ਰਿਹਾ ਏ। ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਭਾਵੁਕ ਹੋ ਜਾਓਗੇ ….

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।