ਯੂਕਰੇਨ ‘ਚ ਫਸੇ ਭਾਰਤੀਆਂ ਅਤੇ ਭਾਰਤ ਸਰਕਾਰ ਨੂੰ ਰਾਹਤ ਦੀ ਖਬਰ ਮਿਲੀ ਏ। ਰੂਸ ਨੇ ਯੂਕਰੇਨ ‘ਚ ਫਸੇ ਭਾਰਤੀ ਲੋਕਾਂ ਦੀ ਮਦਦ ਲਈ ਐਡਵਾਈਜ਼ਰੀ ਜਾਰੀ ਕੀਤੀ ਏ। ਤੁਹਾਨੂੰ ਦੱਸ ਦੇਈਏ ਕਿ ਰੂਸ ਭਾਰਤ ਦਾ ਪੁਰਾਣਾ ਦੋਸਤ ਰਿਹਾ ਏ। ਯੂਕਰੇਨ ਨਾਲ ਚੱਲ ਰਹੇ ਵਿਵਾਦ ਵਿੱਚ ਅਮਰੀਕਾ ਤੇ ਹੋਰ ਯੂਰਪੀ ਦੇਸ਼ਾਂ ਦੇ ਦਬਾਅ ਦੇ ਬਾਵਜੂਦ ਭਾਰਤ ਨੇ ਰੂਸ ਦਾ ਸਾਥ ਨਹੀਂ ਛੱਡਿਆ। ਉਸ ਨੇ ਸ਼ੁਰੂ ਤੋਂ ਹੀ ਇਸ ਮਾਮਲੇ ਵਿੱਚ ਨਿਰਪੱਖ ਭੂਮਿਕਾ ਨਿਭਾਈ ਏ। ਇੰਨਾ ਹੀ ਨਹੀਂ ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਦੋ ਵਾਰ ਰੂਸ ਦੇ ਖਿਲਾਫ ਵੋਟਿੰਗ ‘ਚ ਹਿੱਸਾ ਨਾ ਲੈ ਕੇ ਦੋਸਤੀ ਦਿਖਾਈ।
ਹੁਣ ਰੂਸ ਨੇ ਵੀ ਦੋਸਤੀ ਨਿਭਾਉਂਦੇ ਹੋਏ ਯੂਕਰੇਨ ਵਿੱਚ ਫਸੇ ਭਾਰਤੀ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਏ। ਦਰਅਸਲ ਕੁਝ ਦਿਨ ਪਹਿਲਾ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਯੂਕਰੇਨ ਦੀ ਪੁਲਿਸ ਨੂੰ ਭਾਰਤੀਆਂ ਨਾਲ ਨਸਲੀ ਵਿਹਾਰ ਕਰਦੇ ਦੇਖਿਆ ਗਿਆ ਸੀ । ਯੂਕਰੇਨੀ ਪੁਲਿਸ ਵਾਲੇ ਬਾਰਡਰ ‘ਤੇ ਖੜ੍ਹੇ ਭਾਰਤੀ ਵਿਦਿਆਰਥੀਆਂ ਨੂੰ ਕੁੱਟਦੇ ਹੋਏ ਦੇਖੇ ਗਏ ਸੀ । ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਨੂੰ ਖਾਣ-ਪੀਣ ਨੂੰ ਲੈ ਕੇ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਵੀਡੀਓ ਵੀ ਵਾਇਰਲ ਹੋਈ ਸੀ ।
Ukraine Russia War Russia New Advisory ਜੰਗ ਦੇ ਚਲਦੇ ਰੂਸ ਨੇ ਇਹ ਕੰਮ ਕਰਕੇ ਭਾਰਤ ਨਾਲ ਨਿਭਾਈ ਦੋਸਤੀ

