ਅਫ਼ਗ਼ਾਨਿਸਤਾਨ ਵਿਚ ਇਸ ਸਮੇਂ ਸਥਿਤੀ ਕਾਫ਼ੀ ਤਣਾਅਪੂਰਨ ਹੋਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਵਧੇਰੇ ਵਧ ਗਿਆ ਹੈ। ਅਮਰੀਕਾ ਵੱਲੋਂ ਆਪਣੇ ਸਾਰੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਅਮਰੀਕਾ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਆਪਣੇ ਨਾਗਰਿਕਾਂ ਨੂੰ ਉਥੋਂ ਬਾਹਰ ਕੱਢ ਰਿਹਾ ਹੈ। ਉਸ ਵੱਲੋਂ ਤੈਨਾਤ ਸੈਨਾ ਨੂੰ ਵੀ ਹੌਲੀ ਹੌਲੀ ਕੱਢ ਲਿਆ ਗਿਆ ਹੈ। ਅਫਗਾਨਿਸਤਾਨ ਦੇ ਵਿਚ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ।ਤਾਲਿਬਾਨ ਵੱਲੋਂ ਸਾਰੀਆਂ ਸੰਸਥਾਵਾਂ ਅਤੇ ਨਾਗਰਿਕਾਂ ਨੂੰ ਉਹਨਾਂ ਦੇ ਸੁਰੱਖਿਅਤ ਹੋਣ ਬਾਰੇ ਆਖਿਆ ਜਾ ਰਿਹਾ ਹੈ।ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਆਪਣੀ ਸੈਨਾ ਨੂੰ ਉਥੋਂ ਵਾਪਸ ਬੁਲਾ ਲੈਣਾ ਉਨ੍ਹਾਂ ਦਾ ਸਹੀ ਫੈਸਲਾ ਹੈ। ਕਿਉਂਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੱਲੋਂ ਬਿਨਾਂ ਲੜਾਈ ਦੇ ਹੀ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਦੇਸ਼ ਦੇ ਬਾਕੀ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਅਮਰੀਕੀ ਫੌਜ ਅਫਗਾਨਿਸਤਾਨ ਦੇ ਵਿੱਚ ਕਾਬਲ ਏਅਰਪੋਰਟ ਦੀ ਸੁਰੱਖਿਆ ਕਰ ਰਹੀ ਹੈ ਜਿਨ੍ਹਾਂ ਦੀ ਗਿਣਤੀ ਛੇ ਹਜ਼ਾਰ ਹੈ।

ਬਾਇਡਨ ਅਨੁਸਾਰ ਸਾਬਕਾ ਰਾਸ਼ਟਰਪਤੀ ਟਰੰਪ ਦੇ ਸਮੇਂ ਅਫਗਾਨਿਸਤਾਨ ਵਿੱਚ 15 ਹਜ਼ਾਰ ਤੋਂ ਵਧੇਰੇ ਫ਼ੌਜੀ ਭੇਜੇ ਗਏ ਸਨ ਜਿਨ੍ਹਾਂ ਦੀ ਗਿਣਤੀ ਦੋ ਹਜ਼ਾਰ ਰਹਿ ਗਈ ਸੀ। ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਕੁਝ ਗ਼ਲਤੀਆਂ ਹੋਈਆਂ ਹਨ ਪਰ ਅਸੀਂ ਅਜੇ ਵੀ ਆਪਣੇ ਫੈਸਲੇ ਉਪਰ ਕਾਇਮ ਹਾਂ। ਪਰ ਅਫਗਾਨਿਸਤਾਨ ਵਿੱਚ ਹਲਾਤਾਂ ਦੇ ਖਰਾਬ ਹੋਣ ਦਾ ਜ਼ਿੰਮੇਵਾਰ ਅਫਗਾਨਿਸਤਾਨ ਦਾ ਰਾਸ਼ਟਰਪਤੀ ਅਸ਼ਰਫ਼ ਗਨੀ ਆਪ ਹੈ। ਜੋ ਦੇਸ਼ ਛੱਡ ਕੇ ਭੱਜ ਗਿਆ ਹੈ।ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਦੇਸ਼ ਵਿੱਚ ਰਹਿਣਾ ਚਾਹੀਦਾ ਸੀ। ਜੋਅ ਬਾਈਡਨ ਨੇ ਅੱਗੇ ਕਿਹਾ ਹੈ ਕਿ ਬੇਸ਼ਕ ਫੌਜਾਂ ਵਾਪਸ ਆ ਰਹੀਆਂ ਹਨ ਪਰ ਅੱਤਵਾਦ ਦੇ ਖਿਲਾਫ ਜੰਗ ਜਾਰੀ ਰਹੇਗੀ। ਉਹ ਪਿਛਲੇ ਪੱਚੀ ਸਾਲਾਂ ਦੀ ਮੇਹਨਤ ਨੂੰ ਖਰਾਬ ਨਹੀਂ ਹੋਣ ਦੇਣਗੇ।ਓਧਰ ਬ੍ਰਿਟਿਸ਼ ਰਾਜਦੂਤ ਵੱਲੋਂ ਵੀ ਅਫ਼ਗ਼ਾਨਿਸਤਾਨ ਨੂੰ ਛੱਡੇ ਜਾਣ ਤੋਂ ਇਨਕਾਰ ਕੀਤਾ ਗਿਆ ਹੈ। ਓਹਨਾ ਕਿਹਾ ਕਿ ਜਦੋਂ ਤੱਕ ਅਫਗਾਨਿਸਤਾਨ ਵਿੱਚ ਫਸੇ ਹੋਏ ਬ੍ਰਿਟਿਸ਼ ਨਾਗਰਿਕਾ ਨੂੰ ਉਥੋਂ ਬਾਹਰ ਨਹੀਂ ਕੱਢ ਲਿਆ ਜਾਂਦਾ ਉਹ ਛੱਡ ਕੇ ਨਹੀ ਜਾਣਗੇ। ਓਹਨਾ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇੰਨੇ ਖਰਾਬ ਮਾਹੌਲ ਵਿੱਚ ਵੀ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *