ਚੰਡੀਗੜ੍ਹ : ਵੋਡਾਫੋਨ ਆਈਡੀਆ (Vodafone Idea) ਆਪਣੇ ਗ੍ਰਾਹਕਾਂ ਨੂੰ ਲਗਾਤਾਰ ਆਪਣੇ ਵੱਲ ਖਿੱਚਣ ਲਈ ਨਵੀਂ-ਨਵੀਂ ਸਕੀਮਾਂ ਵਾਲੇ ਆਫਰ ਲੈ ਕੇ ਆ ਰਹੀ ਹੈ। ਹੁਣ ਕੰਪਨੀ ਨੇ ਆਪਣੇ ਪ੍ਰੀਪੇਡ ਗ੍ਰਾਹਕਾਂ ਨੂੰ ਰਿਚਾਰਜ ਦੇ ਨਾਲ ਹੈੱਲਥ ਇੰਸੋਰੈਂਸ਼ ਦੇਣ ਦਾ ਐਲਾਨ ਕੀਤਾ ਹੈ। ਵੀਆਈ(VI) ਨੇ ਇਸ ਲਈ ਇੰਸ਼ੋਰੈਂਸ ਕੰਪਨੀ ਆਦਿਤਿਆ ਬਿਰਲਾ ਹੈੱਲਥ ਇੰਸ਼ੋਰੈਂਸ ਨਾਲ ਸਾਂਝੇਦਾਰੀ ਕੀਤੀ ਹੈ। ਕੰਪਨੀ ਦੀ ਨਵੀਂ ਸਕੀਮ ਦਾ ਨਾਮ ਵੀਆਈ Vi Hospicare ਹੈ। ਇਸ ਨੂੰ ਕੰਪਨੀ ਨੇ ਆਪਣੀ ਵੈੱਬਸਾਈਟ ਉੱਤੇ ਵੀ ਅਪਡੇਟ ਕਰ ਦਿੱਤਾ ਹੈ।

ਵੀਆਈ ਹਾਸਪੀਕੇਅਰ ਸਕੀਮ ਤਹਿਤ ਕੰਪਨੀ ਵੱਲੋਂ ਗ੍ਰਾਹਕਾਂ ਨੂੰ 51 ਰੁਪਏ ਅਤੇ 301 ਦੇ ਰਿਚਾਰਜ ਉੱਤੇ ਹੈਲਥ ਇੰਸ਼ੋਰੈਂਸ ਮੁਫਤ ਦਿੱਤਾ ਜਾ ਰਿਹਾ ਹੈ। ਸਹੂਲਤਾਂ ਦੀ ਗੱਲ ਕਰੀਏ ਤਾਂ ਯੂਜ਼ਰਾਂ ਨੂੰ ਇੰਸ਼ੋਰੈਂਸ ਕੰਪਨੀ ਹਸਪਤਾਲ ਵਿਚ ਭਰਤੀ ਹੋਣ ਉੱਤੇ ਇਕ ਦਿਨ ਦੇ 1000 ਰੁਪਏ ਤੱਕ ਅਤੇ ਆਈਸੀਯੂ ਟ੍ਰੀਟਮੈਂਟ ਲਈ ਪ੍ਰਤੀਦਿਨ 2 ਹਜ਼ਾਰ ਰੁਪਏ ਤੱਕ ਦੇਵੇਗੀ। ਇਕ ਵਾਰ ਦੇ ਰਿਚਾਰਜ ਵਿਚ ਤੁਸੀ ਵੱਧ ਤੋਂ ਵੱਧ 10 ਦਿਨ ਤੱਕ ਪੈਸੇ ਲੈ ਸਕੋਗੇ। ਉੱਥੇ ਹੀ ਇਕ ਸਾਲ ਲਈ ਇਹ ਲਿਮਿਟ ਵੱਧ ਤੋਂ ਵੱਧ 30 ਦਿਨਾਂ ਦੀ ਹੈ। ਇੰਸ਼ੋਰੈਂਸ ਵਿਚ ਪਹਿਲੇ 30 ਦਿਨਾਂ ਦਾ ਵੇਟਿੰਗ ਪੀਰੀਅਡ ਵੀ ਹੈ। 51 ਰੁਪਏ ਜਾਂ 301 ਰੁਪਏ ਦੇ ਹਰ ਰਿਚਾਰਜ਼ ਉੱਤੇ ਇੰਸ਼ੋਰੈਂਸ ਕਵਰ 28 ਦਿਨ ਲਈ ਵੱਧ ਜਾਵੇਗਾ। ਇਹ ਇੰਸ਼ੋਰੈਂਸ 18 ਤੋਂ 55 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਦਿੱਤਾ ਜਾਵੇਗਾ ਜੋ ਕਿਸੇ ਗੰਭੀਰ ਬੀਮਾਰੀ ਜਾਂ ਚੋਟ ਨਾਲ ਗ੍ਰਸਿਤ ਨਾ ਹੋਣ ਅਤੇ ਨਾਲ ਹੀ ਕੋਈ ਖਤਰੇ ਵਾਲਾ ਕੰਮ ਨਾ ਕਰਦੇ ਹੋਣ। ਇੰਸ਼ੋਰੈਂਸ ਕੰਪਨੀ ਦੇ ਦਸਤਾਵੇਜ਼ਾਂ ਵਿਚ ਲਿਖੇ ਨਾਮ ਉੱਤੇ ਦਿੱਤਾ ਜਾਵੇਗਾ।

ਕੰਪਨੀ ਦਾ 51 ਰੁਪਏ ਵਾਲਾ ਪਲਾਨ ਕੇਵਲ ਐਸਐਮਐਸ ਲਈ ਹੈ। ਇਸ ਵਿਚ 28 ਦਿਨਾਂ ਦੀ ਵੈਲਡਿਟੀ ਨਾਲ 500 ਲੋਕਲ ਅਤੇ ਨੈਸ਼ਨਲ ਐਸਐਮਐਸ ਮਿਲਦੇ ਹਨ। ਇਸ ਤੋਂ ਇਲਾਵਾ Hospicare ਦੀ ਸਹੂਲਤ ਵੀ ਮਿਲਦੀ ਹੈ। ਉੱਥੇ ਹੀ 301 ਰੁਪਏ ਵਿਚ ਕੰਪਨੀ ਇਕ ਅਨਲਿਮਟਿਡ ਪੈਕ ਆਫਰ ਕਰ ਰਹੀ ਹੈ। ਇਸ ਵਿਚ ਗ੍ਰਾਹਕਾਂ ਨੂੰ ਸਾਰੇ ਨੈੱਟਵਰਕਾਂ ਉੱਤੇ ਅਨਲਿਮਟਿਡ ਕਾਲਿੰਗ, ਰੋਜ਼ 1.5 ਜੀਬੀ ਡਾਟਾ,100 ਐਸਐਮਐਸ ਅਤੇ 28 ਦਿਨਾਂ ਦੀ ਵੈਲਡਿਟੀ ਮਿਲਦੀ ਹੈ। Hospicare ਤੋਂ ਇਲਾਵਾ ਇਸ ਵਿਚ ਵੀਕੇਂਡ ਡੇਟਾ, ਰੋਲਓਵਰ ਅਤੇ Vi Movies & TV Classic ਦਾ ਮੁਫਤ ਅਕਸੈਸ ਵੀ ਮਿਲ ਰਿਹਾ ਹੈ।

By news

Leave a Reply

Your email address will not be published. Required fields are marked *