ਕਰੋਨਾ ਕਾਰਨ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਦੀ ਆਰਥਿਕ ਸਥਿਤੀ ਕਾਫ਼ੀ ਕਮਜ਼ੋਰ ਹੋ ਗਈ। ਕਰੋਨਾ ਕਾਰਣ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਵੀ ਚਲੀਆਂ ਗਈਆਂ ਜਾਂ ਕਟੌਤੀ ਹੋ ਗਈ ਹੈ ਜਿਸ ਦੇ ਚਲਦਿਆਂ ਕਾਫੀ ਲੋਕ ਬੇਰੋਜ਼ਗਾਰ ਹੋ ਗਏ ਹਨ।ਪੰਜਾਬ ਕਾਂਗਰਸ ਸਰਕਾਰ ਵੱਲੋਂ ਜਿਥੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ ਉਥੇ ਹੀ ਲੋਕਾਂ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਐਲਾਨ ਵੀ ਆਏ ਦਿਨ ਕੀਤੇ ਜਾ ਰਹੇ ਹਨ। ਫੇਰ ਵੀ ਦੇਸ਼ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। ਜਿਸ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਵਰਤੀ ਜਾਂਦੀ ਹੈ ਅਤੇ ਸਮੇਂ-ਸਮੇਂ ਤੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਬੇਰੋਜ਼ਗਾਰੀ ਵਿੱਚ ਹੋਏ ਵਾਧੇ ਕਰਕੇ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਵੱਧ ਗਈਆਂ ਹਨ। ਕੁਝ ਦਿਨ ਪਹਿਲਾਂ ਹੀ ਬਿਲਾਸਪੁਰ ਕਸਬੇ ਵਿਚ ਚੋਰਾਂ ਵੱਲੋਂ ਇਕ ਏਟੀਐਮ ਨੂੰ ਕੱਟ ਕੇ 17 ਲੱਖ ਰੁਪਏ ਚੋਰੀ ਕਰ ਲਏ ਗਏ ਸਨ। ਜਿਸ ਕਾਰਨ ਪੁਲਿਸ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਚੋਰੀ ਦੇ ਇੱਕ ਨਵੇਂ ਮਾਮਲੇ ਨੇ ਕਈ ਘੰਟੇ ਪੁਲੀਸ ਨੂੰ ਭਾਜੜਾਂ ਵਿੱਚ ਪਾਈ ਰੱਖਿਆ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਇਹ ਘਟਨਾ ਦਿੱਲੀ ਨਾਲ ਲੱਗਦੇ ਯੂਪੀ ਦੇ ਗੌਤਮ ਬੁੱਧ ਨਗਰ ਜ਼ਿਲੇ ਤੋਂ ਸਾਹਮਣੇ ਆਈ ਹੈ। ਇਸ ਖਬਰ ਨੇ ਇੱਕ ਅਜੀਬ ਸਥਿਤੀ ਨੂੰ ਪੈਦਾ ਕਰ ਦਿੱਤਾ ਅਤੇ ਪੁਲਿਸ ਨੂੰ ਵੀ ਚੱਕਰਾਂ ਵਿੱਚ ਪਾ ਦਿੱਤਾ। ਪੁਲਿਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਗ੍ਰੇਟਰ ਨੋਇਡਾ ਦੀ ਪੁਲਿਸ ਨੂੰ ਬੈਂਕ ਦੇ ਸਕਿਓਰਟੀ ਰੂਮ ਵਿੱਚ ਕਿਸੇ ਦੇ ਹੋਣ ਸਬੰਧੀ ਕਾਲ ਆਟੋ ਡਾਇਲਰ ਰਾਹੀ ਆਪਣੇ ਆਪ ਪੁਲਸ ਕੋਲ ਜਾ ਪਹੁੰਚੀ। ਇਸ ਘਟਨਾ ਨੂੰ ਦੇਖਦੇ ਹੀ ਪੁਲਿਸ ਵੱਲੋਂ ਚੌਕਸੀ ਵਰਤਦੇ ਹੋਏ ਉਥੇ ਘੇਰਾ ਪਾ ਲਿਆ ਗਿਆ ਅਤੇ ਚੋਰ ਦੀ ਕਾਫੀ ਦੇਰ ਤੱਕ ਭਾਲ ਕੀਤੀ ਗਈ।

Thief mouse standing and chained in the old jail

ਪੁਲੀਸ ਮੁਲਾਜ਼ਮਾਂ ਨੂੰ ਕਾਫੀ ਜੱਦੋਜਹਿਦ ਤੋਂ ਬਾਅਦ ਉੱਥੇ ਚੋਰ ਦੇ ਰੂਪ ਵਿੱਚ ਇਕ ਚੂਹਾ ਮਿਲਿਆ। ਬੈਂਕ ਅੰਦਰ ਸਭ ਕੁਛ ਦੇਖਿਆ ਗਿਆ ਤਾਂ ਸਭ ਕੁਝ ਠੀਕ ਸੀ। ਦਰਅਸਲ ਆਟੋ ਡਾਇਲਰ ਦੇ ਨਾਲ ਲੱਗੇ ਮੂਵਮੇੰਟ ਸੈਂਸਰ ਦੇ ਉੱਪਰ ਦੀ ਜਦ ਚੂਹਾ ਲੰਘਿਆ ਤਾਂ ਸਿਸਟਮ ਨੇ ਚੋਰ ਹੋਣ ਦੀ ਖਬਰ ਪੁਲਿਸ ਸਟੇਸ਼ਨ ਨੂੰ ਭੇਜ ਦਿੱਤੀ। ਪੁਲਸ ਦੇ ਮੁਲਾਜ਼ਮਾਂ ਵੱਲੋਂ ਇਸ ਮਸ਼ੀਨ ਦੀ ਵੀ ਜਾਂਚ ਕੀਤੀ ਗਈ ਜਿਸ ਦੇ ਜ਼ਰੀਏ ਪੁਲੀਸ ਨੂੰ ਆਟੋਮੈਟਿਕ ਸੂਚਨਾ ਪਹੁੰਚਦੀ ਹੈ। ਜਲਦਬਾਜ਼ੀ ਵਿਚ ਪਹੁੰਚੀ ਪੁਲਸ ਵੱਲੋਂ ਬੈਂਕ ਵਿੱਚ ਚੋਰ ਸਮਝ ਕੇ ਚੂਹੇ ਦੇ ਚੱਕਰ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਇਸ ਮਾਮਲੇ ਵਿੱਚ ਚੋਰ ਦੀ ਜਗ੍ਹਾ ਤੇ ਚੂਹੇ ਦੇ ਹੋਣ ਦੀ ਪੁਸ਼ਟੀ ਹੋਈ ਤਾਂ ਪੁਲਿਸ ਕਰਮਚਾਰੀਆਂ ਨੇ ਰਾਹਤ ਦੀ ਸਾਹ ਲਈ।ਬੈਂਕ ਅੰਦਰ ਸਭ ਕੁਛ ਦੇਖਿਆ ਗਿਆ ਤਾਂ ਸਭ ਕੁਝ ਠੀਕ ਸੀ। ਦਰਅਸਲ ਆਟੋ ਡਾਇਲਰ ਦੇ ਨਾਲ ਲੱਗੇ ਮੂਵਮੇੰਟ ਸੈਂਸਰ ਦੇ ਉੱਪਰ ਦੀ ਜਦ ਚੂਹਾ ਲੰਘਿਆ ਤਾਂ ਸਿਸਟਮ ਨੇ ਚੋਰ ਹੋਣ ਦੀ ਖਬਰ ਪੁਲਿਸ ਸਟੇਸ਼ਨ ਨੂੰ ਭੇਜ ਦਿੱਤੀ ਸੀ ।

Leave a Reply

Your email address will not be published. Required fields are marked *